Breaking News

ਔਲਾਦ ਖਾਤਰ ਮਾਸੂਮ ਦਲਿਤ ਭੈਣ ਭਰਾ ਦੀ ਬਲੀ ਦੇਣ ਦਾ ਮਾਮਲਾ

  • ਦੋਸੀ ਕਾਤਲਾਂ ਨੂੰ ਫਾਂਸੀ ਦੇ ਫੰਦੇ ਤੱਕ ਪਹੁੰਚਾਉਣ ਲਈ ਸੰਘਰਸ਼ ਜਾਰੀ ਰੱਖਾਂਗੇ-ਜੱਗੀ ਬਾਬਾ, ਬਲਜਿੰਦਰ ਕੋਟਭਾਰਾ
  • ਕਤਲ ਕਾਂਡ ਮੌਕੇ ’ਤੇ ਮੌਜੂਦ ਇਕ ਹੋਰ ਗਵਾਹ ਨੇ¿; ਆਪਣੀ ਗਵਾਹੀ ’ਚ ਦੋਸ਼ੀਆਂ ਦੀ ਕੀਤੀ ਪਹਿਚਾਣ

ਬਠਿੰਡਾ 

ਪੰਜ ਸਾਲ ਪਹਿਲਾ ਨਜ਼ਦੀਕੀ ਕਸਬਾ ਕੋਟ ਫ਼ੱਤਾ ਵਿਚ ਔਲਾਦ ਖ਼ਾਤਰ ਬਲੀ ਦਿੱਤੇ ਗਏ ਦੋ ਮਾਸੂਮ ਦਲਿਤ ਭੈਣ ਭਰਾ ਦੇ ਮਾਮਲੇ ਵਿਚ ਕਤਲ ਕਾਂਡ ਮੌਕੇ ਮੌਜੂਦ ਇਕ ਹੋਰ ਗਵਾਹ ਨੇ ਸਥਾਨਕ ਅਦਾਲਤ ਵਿਚ ਆਪਣੀ ਗਵਾਹੀ ਦੌਰਾਨ ਦੋਸ਼ੀਆਂ ਦੀ ਪਹਿਚਾਣ ਦਰਸਾਈ।

ਮਾਣਯੋਗ ਐਡੀਸਨ ਜਿਲ੍ਹਾ ਤੇ ਸੈਸਨ ਜੱਜ ਸ੍ਰ. ਬਲਜਿੰਦਰ ਸਿੰਘ ਸਰ੍ਹਾਂ ਦੀ ਅਦਾਲਤ ਵਿਚ ਬਲੀ ਕਾਂਡ ਮੌਕੇ ਮੌਜੂਦ ਇਕ ਹੋਰ ਗਵਾਹ ਰਾਮ ਸਿੰਘ ਨੇ ਆਪਣੀ ਗਵਾਹੀ ਦਰਜ ਕਰਵਾਉਂਦਿਆ ਅੱਖੀਂ ਦੇਖੀ ਘਟਨਾ ਦਾ ਹਾਲ ਅਦਾਲਤ ਅੱਗੇ ਪੇਸ਼ ਰੱਖਿਆ। ਐਕਸਨ ਕਮੇਟੀ ਦੇ ਆਗੂ ਭਾਈ ਪਰਨਜੀਤ ਸਿੰਘ ਜੱਗੀ ਬਾਬਾ ਤੇ ਬਲਜਿੰਦਰ ਸਿੰਘ ਕੋਟਭਾਰਾ ਨੇ ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਕਿ ਮਾਸੂਮ ਦਲਿਤ ਭੈਣ ਭਰਾ ਦੀ ਔਲਾਦ ਖ਼ਾਤਰ ਬਲੀ ਦੇਣ ਦੀ ਅਤਿ ਸੰਵੇੇਨਸੀਲ ਘਟਨਾ ਦੇ ਮੱਦੇ ਨਜ਼ਰ ਇਸ ਵੇਲੇ ਇਸ ਦੀ ਸੁਣਵਾਈ ‘ਫਸਟ ਟਰੈਕ’ ਰਾਹੀ ਹੋ ਚੁੱਕੀ ਹੈ ਤੇ ਉਹਨਾਂ ਕਿਹਾ ਕਿ ਦੋਸੀ ਕਾਤਲਾਂ ਨੂੰ ਫਾਂਯੀ ਦੇ ਫੰਦੇ ਤੱਕ ਪਹੁੰਚਾਉਣ ਲਈ ਉਹ ਸੰਘਰਸ਼ ਜਾਰੀ ਰੱਖਣਗੇ।

ਜ਼ਿਕਰਯੋਗ ਹੈ ਕਿ 8 ਮਾਰਚ 2017 ਦੀ ਰਾਤ ਨੂੰ ਤਾਂਤਰਿਕ ਲਖਵਿੰਦਰ ਉਰਫ਼ ਲੱਖੀ ਵੱਲੋਂ ਉਤਸਾਹਿਤ ਕਰਨ ’ਤੇ ਅੱਠ ਸਾਲਾਂ ਮਾਸੂਮ ਰਣਜੋਧ ਸਿੰਘ ਤੇ ਉਸ ਦੀ ਤਿੰਨ ਸਾਲਾਂ ਭੈਣ ਅਨਾਮਿਕਾ ਕੌਰ ਦੀ ਬੇਰਿਹਮੀ ਨਾਲ ਬਲੀ ਦੇ ਦਿੱਤੀ ਗਈ ਸੀ। ਮਾਸੂਮ ਮਿ੍ਰਤਕ ਬੱਚਿਆਂ ਦੀ ਬਲੀ ਦੇਣ ਵੇਲੇ ਉਹਨਾਂ ਦੇ ਮੂੰਹ ਵਿਚ ਦਿੱਤਾ ਗਿਆ ਬੱਲਬ, ਬਿਜਲੀ ਟਿਊਬਾਂ ਦਾ ਕੱਚ ਵੀ ਪੁਲਿਸ ਨੇ ਅਦਾਲਤ ਵਿਚ ਪੇਸ਼ ਕੀਤਾ। ਮਾਸੂਮ ਭੈਣ ਭਰਾ ਦੀ ਇਹ ਬਲੀ ਉਹਨਾਂ ਦੀ ਭੂਆ ਅਮਨਦੀਪ ਕੌਰ ਦੇ ਔਲਾਦ ਨਾ ਹੋਣ ਕਾਰਣ ਦਿੱਤੀ ਗਈ ਸੀ। ਇਸ ਦੂਹਰੇ ਕਤਲ ਕਾਂਡ ’ਚ ਦੋਸ਼ੀ ਤਾਂਤਰਿਕ ਲੱਖੀ, ਅਮਨਦੀਪ ਕੌਰ ਬੱਚਿਆਂ ਦਾ ਪਿਤਾ ਤੇ ਮੌਕੇ ’ਤੇ ਮੌਜੂਦ ਹੋਰ ਦੋਸ਼ੀਆਂ ਨੂੰ ਨਾਮਜਦਗ ਕੀਤਾ ਹੋਇਆ ਹੈ। ਥਾਣਾ ਕੋਟਫ਼ੱਤਾ ਪੁਲਿਸ ਵੱਲੋਂ ਮੁੱਖ ਕਾਸਟੇਬਲ �ਿਸਨ ਕੁਮਾਰ ਤੇ ਇਸ ਕੇਸ ਦਾ ਆਈ.ਓ. �ਿਸ਼ਨ ਕੁਮਾਰ ਨੇ ਵੀ ਆਪਣੇ ਬਿਆਨ ਦਰਜ਼ ਕਰਵਾਏ। ਮਾਣਯੋਗ ਅਦਾਲਤ ਵੱਲੋਂ ਸੰਵੇਦਨਸ਼ੀਲ ਮਸਲੇ ਦੀ ਅਗਲੀ ਕਾਰਵਾਈ 15 ਜੁਲਾਈ ਨਿਸਚਿਤ ਕੀਤੀ ਗਈ। ਐਕਸਨ ਕਮੇਟੀ ਵੱਲੋਂ ਕੇਸ ਦੀ ਪੈਰਵਾਈ ਕਰ ਰਹੀ ਪੰਜਾਬ ਲਾਅ ਫੋਰਮ ਵੱਲੋਂ ਉੱਘੇ ਵਕੀਲ ਚਰਨਪਾਲ ਸਿੰਘ ਬਰਾੜ, ਗੁਰਸੇਵਕ ਸਿੰਘ ਵੀ ਹਾਜ਼ਰ ਸਨ। ਐਕਸਨ ਕਮੇਟੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਕਿ ਪਿਛਲੇ ਸਾਢੇ ਪੰਜ ਸਾਲਾਂ ਦੇ ਵਕਫੇ ਦੌਰਾਨ ਕਮੇਟੀ ਦੇ ਗਵਾਹਾਂ ’ਤੇ ਰਾਜਸੀ ਧਿਰ, ਪੁਲਿਸ ਤੇ ਹੋਰ ਸਮਾਜ ਵਿਰੋਧੀ ਅਨਸਰਾਂ ਵੱਲੋਂ ਦਬਾਅ ਬਣਾਇਆ ਗਿਆ ਪਰ ਇਸ ਦੇ ਬਾਵਜੂਦ ਉਹ ਸਭ ਅਡੋਲ ਹਨ, ਉਹਨਾਂ ਦੱਸਿਆ ਕਿ ਐਨ ਮੌਕੇ ਤੋਂ ਐਕਸਨ ਕਮੇਟੀ ਵੱਲੋਂ ਕੁਝ ਜਥੇਬੰਦੀਆਂ ਤੇ ਧਿਰਾਂ ਦੇ ਭੱਜ ਜਾਣ ਦੇ ਬਾਵਜੂਦ ਉਹ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਣਗੇ।

Leave a Reply

Your email address will not be published. Required fields are marked *