Breaking News

ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਵਾਰਡ 34 ‘ਚ ਬੰਦ ਪਈ ਸਟਾਰਮ ਲਾਈਨ ਦਾ ਕੀਤਾ ਦੌਰਾ

  • ਦੇਖੇ ਮਲਬੇ ਦੇ ਢੇਰ, ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਜਾਂਚ ਕਰਾਉਣ ਦਾ ਦਿੱਤਾ ਭਰੋਸਾ


ਮੋਹਾਲੀ

ਪੱਜਾਬ ਵਿੱਚ ਬਦਲਾਅ ਆਉਣ ਨਾਲ ਮੋਹਾਲੀ ਕਾਰਪੋਰੇਸ਼ਨ ਦੇ ਕੰਮਾਂ ਵਿੱਚ ਵੀ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ।
ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਪਿਛਲੇ ਇੱਕ ਸਾਲ ਤੋਂ ਸੈਕਟਰ 70 ਦੇ ਵਾਰਡ ਨੰਬਰ 34 ਵਿੱਚ ਸਟਾਰਮ ਵਾਟਰ ਦੀ ਮੁੱਖ ਲਾਈਨ ਖੁਲ੍ਹਵਾਉਣ ਲਈ ਮੇਅਰ, ਕਮਿਸ਼ਨਰ ਨਗਰ ਨਿਗਮ ਮੋਹਾਲੀ ਨੂੰ ਹਲਕੇ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਵੱਲੋਂ ਵਾਰ ਵਾਰ ਲਿਖਤੀ ਸ਼ਿਕਾਇਤਾਂ ਅਤੇ ਹਾਊਸ ਦੀਆਂ ਮੀਟਿੰਗਾਂ ‘ਚ ਕੀਤੀ ਮੰਗ ਦੇ ਬਾਵਜੂਦ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਪਰ ਹੁਣ ਸਰਕਾਰ ਦੀ ਤਬਦੀਲੀ ਨਾਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੀ ਵੀ ਨੀਂਦ ਖੁੱਲ੍ਹ ਗਈ ਹੈ। ਪਿਛਲੇ 15 ਦਿਨਾਂ ਤੋਂ ਸਟਾਰਮ ਲਾਈਨ ਠੀਕ ਕਰਨ ਲਈ ਲੱਗੀਆਂ ਕਾਰਪੋਰਸ਼ਨ ਦੀਆਂ ਤਿੰਨ ਗੱਡੀਆਂ ਹੁਣ ਤੱਕ ਸਟਾਰਮ ਲਾਈਨਾਂ ਵਿੱਚ ਜਾਮ ਹੋਇਆ 30 ਤੋਂ 40 ਟਰੱਕ ਮਲਬਾ, ਲਗਭਗ ਦੋ ਟਰਾਲੀਆਂ ਇੱਟਾਂ ਤੇ 200 ਦੇ ਕਰੀਬ ਮਿੱਟੀ ਨਾਲ ਭਰੇ ਥੈਲੇ ਕੱਢ ਚੁੱਕੇ ਹਨ। ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਦੱਸਿਆ ਕਿ ਇਸ ਲਾਈਨ ਦੇ ਬੰਦ ਹੋਣ ਕਾਰਨ ਸਾਰੇ ਐਲ. ਆਈ. ਜੀ. ਫਲੈਟ ਅਤੇ ਐਮ. ਆਈ. ਜੀ. ਇੰਡੀਪੈਂਡੈਂਟ ਮਕਾਨਾਂ ‘ਚ ਪਾਣੀ ਭਰ ਜਾਂਦਾ ਸੀ ਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਭਰਨ ਨਾਲ ਪਿਛਲੇ ਕਈ ਸਾਲਾਂ ਤੋਂ ਹਰ ਸਾਲ ਲੱਖਾਂ ਰੁਪਏ ਦਾ ਸਮਾਨ ਖਰਾਬ ਹੋ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਕਾਰਪੋਰੇਸ਼ਨ ਦੇ ਐਕਸੀਅਨ ਹਰ ਮੀਟਿੰਗ ਵਿੱਚ ਕਹਿੰਦੇ ਸੀ ਕਿ ਲਾਈਨ ਬਿਲਕੁਲ ਸਾਫ ਹੈ। ਪਰ ਅਸਲੀਅਤ ਉਦੋਂ ਸਾਹਮਣੇ ਆਈ ਜਦੋਂ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਨੇ ਸਟਾਰਮ ਲਾਈਨ ‘ਚੋਂ ਨਿੱਕਲ ਰਹੇ ਮਲਬੇ ਨੂੰ ਚੈੱਕ ਕਰਨ ਲਈ ਖੁਦ ਦੌਰਾ ਕੀਤਾ। ਸ. ਕੁਲਵੰਤ ਸਿੰਘ ਨੇ ਕਿਹਾ ਕਿ ਏਨੀ ਭਾਰੀ ਮਾਤਰਾ ਵਿੱਚ ਪਏ ਮਲਬੇ ਕਾਰਨ ਲਾਈਨ ਦਾ ਚੱਲਣਾ ਅਸੰਭਵ ਸੀ ਅਤੇ ਲੋਕਾਂ ਨੂੰ ਜੋ ਨੁਕਸਾਨ ਤੇ ਤਕਲੀਫਾਂ ਝੱਲਣੀਆਂ ਪਈਆਂ ਹਨ, ਉਹ ਕਾਰਪੋਰੇਸ਼ਨ ‘ਤੇ ਭਾਰੂ ਧਿਰ ‘ਤੇ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਸਨ। ਉਨ੍ਹਾਂ ਨੂੰ ਇਸ ਵੇਲੇ ਲੋਕਾਂ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਪਿਛਲੇ ਸਾਲਾਂ ਤੋਂ ਬਰਸਾਤਾਂ ਤੋਂ ਪਹਿਲਾਂ ਸਫਾਈ ਦੇ ਦਿੱਤੇ ਠੇਕੇ ਦੀ ਵੀ ਜਾਂਚ ਕਰਵਾਈ ਜਾਵੇ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਦੀ ਜਾਂਚ ਕਰਵਾਉਣਗੇ।
ਵਿਧਾਇਕ ਦੇ ਦੌਰੇ ਸਮੇਂ ਉਨ੍ਹਾਂ ਨਾਲ ਸ. ਦਲੀਪ ਸਿੰਘ, ਸੰਤੋਖ ਸਿੰਘ, ਮਨਜੀਤ ਸਿੰਘ, ਅਸ਼ੋਕ ਕੁਮਾਰ, ਚਰਨਜੀਤ ਸਿੰਘ, ਪਵਨ ਕੁਮਾਰ, ਗੁਲਜ਼ਾਰ ਸਿੰਘ, ਅਮਨਦੀਪ ਸਿੰਘ, ਬਲਦੇਵ ਰਾਜ, ਸੁਰਮੁਖ ਸਿੰਘ, ਮਨਜੀਤ ਸਿੰਘ (ਸਾਰੇ ਐਲ. ਆਈ. ਜੀ.) ਮਨਜੀਤ ਸਿੰਘ, ਕੰਵਰ ਸਿੰਘ ਗਿੱਲ, ਜੰਗ ਸਿੰਘ, ਮਨਜੀਤ ਵਿਰਕ, ਪਰਮਜੀਤ ਸਿੰਘ, ਹਰਪਾਲ ਸਿੰਘ, ਇੰਦਰਜੀਤ ਸਿੰਘ, ਨਾਹਰ ਸਿੰਘ (ਐਸ ਸੀ ਐਲ ਸੋਸਾਇਟੀ) ਜੀਵਨ ਸਿੰਘ, ਆਰ ਐਸ ਵਾਲੀਆ, ਕੁਲਵੰਤ ਸਿੰਘ( ਮੁੰਡੀ), ਹਰਮੇਲ ਸਿੰਘ, ਬਹਾਦਰ ਸਿੰਘ, ਬਿਪਨਜੀਤ ਸਿੰਘ, ਸਿਕੰਦਰ ਸਿੰਘ, ਬਲਵਿੰਦਰ ਸਿੰਘ ( ਐਮ ਆਈ ਜੀ ਇੰਡੀਪੈਂਡੈਂਟ), ਆਰ ਪੀ ਕੰਬੋਜ, ਆਰ ਕੇ ਗੁਪਤਾ, ਅਮਰ ਸਿੰਘ ਧਾਲੀਵਾਲ, ਬਲਵਿੰਦਰ ਬੱਲੀ, ਮਨਜੀਤ ਸਿੰਘ ( ਐਮ ਆਈ ਜੀ ਸੁਪਰ) ਹਾਜ਼ਰ ਸਨ।

Leave a Reply

Your email address will not be published. Required fields are marked *