Breaking News

ਟ੍ਰੈਫਿਕ ਨਿਯਮਾ ਦੀ ਪਾਲਣਾ ਸਬੰਧੀ ਭਾਗੋਮਾਜਰਾ ਵਿਖੇ ਲਗਾਇਆ ਗਿਆ ਸੈਮੀਨਾਰ

 
ਐਸ.ਏ.ਐਸ ਨਗਰ 
 
ਅੱਜ ਸੀਨੀਅਰ ਕਪਤਾਨ ਪੁਲਿਸ ਸ੍ਰੀ ਵਿਵੇਕਸ਼ੀਲ ਸੋਨੀ,ਐੱਸ ਪੀ ਟ੍ਰੈਫਿਕ ਸ੍ਰੀ ਜਗਵਿੰਦਰ ਸਿੰਘ ਚੀਮਾ, ਡੀ ਐਸ ਪੀ ਟ੍ਰੈਫਿਕ ਸੁਰਿੰਦਰ ਮੋਹਨ ਦੇ ਹੁਕਮਾਂ ਤਹਿਤ ਐਮ.ਵੀ.ਆਈ ਸ੍ਰੀ. ਰਣਪ੍ਰੀਤ ਸਿੰਘ ਭਿਉਰਾ ਨਾਲ ਮਿਲ ਕੇ ਟ੍ਰੈਫ਼ਿਕ ਐਜੂਕੇਸ਼ਨ ਵੱਲੋਂ ਹਾਈ ਸਕਿਊਰਟੀ ਰਜਿਸਟ੍ਰੇਸ਼ਨ ਨੰਬਰ ਪਲੇਟਾਂ ਦੀਆ ਫੀਸਾਂ ਅਤੇ ਫਿਟਿੰਗ ਕੇਂਦਰ ਭਾਗੋਮਾਜਰਾ ਵਿਖੇ ਆਪਣੀਆ ਗੱਡੀਆਂ ਪਾਸ ਕਰਵਾਉਣ ਆਏ ਆਮ ਲੋਕਾਂ, ਸਕੂਲੀ ਬੱਸਾਂ ਪਾਸ ਕਰਵਾਉਣ ਆਏ ਡਰਾਈਵਰਾਂ, ਟੈਕਸੀ ਡਰਾਈਵਰਾਂ, ਆਟੋ ਡਰਾਈਵਰਾਂ ਨਾਲ ਸੈਮੀਨਾਰ ਕੀਤਾ ਗਿਆ।
 
ਜਾਣਕਾਰੀ ਦਿੰਦੇ ਹੋਏ ਏ.ਐਸ.ਆਈ ਸ੍ਰੀ ਜਨਕਰਾਜ ਨੇ ਦੱਸਿਆ ਕਿ ਸੈਮੀਨਾਰ ਦੋਰਾਨ ਟਰੈਫਿਕ ਨਿਯਮਾਂ  ਬਾਰੇ, ਵਾਤਾਵਰਣ ਦੀ ਸੁਰੱਖਿਅਤ ਅਤੇ ਨਸ਼ਿਆ ਬਾਰੇ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਵਾਹਨਾਂ ਦੇ ਸਾਰੇ ਕਾਗਜ਼ਾਤ ਪੂਰੇ ਰੱਖਣ ਬਾਰੇ, ਸਮੇਂ ਸਿਰ ਆਪਣੀਆਂ ਗੱਡੀਆਂ ਪਾਸ ਕਰਵਾਉਣ ਬਾਰੇ, ਹਾਈ ਸਕਿਊਰਟੀ  ਨੰਬਰ ਪਲੇਟ ਲਗਵਾਉਣ ਬਾਰੇ, ਫਸਟ ਏਡ ਬੌਕਸ ਰੱਖਣ ਬਾਰੇ, ਅੱਗ ਬੁਝਾਊ ਸਿਲੰਡਰ ਰੱਖਣ ਬਾਰੇ, ਉਵਰ ਸਪੀਡ ਨਾ ਚਲਣ ਬਾਰੇ, ਕਮਰਸੀਅਲ ਵਾਹਨ ਓਵਰ ਲੋਡ ਨਾ ਚਲਾਉਣ ਬਾਰੇ,ਆਪਣੇ ਅੰਡਰ ਏਜ ਬੱਚਿਆ ਲਈ ਕੋਈ ਵੀ ਵਾਹਨ ਨਾ ਚਲਾਉਣ ਬਾਰੇ ਵੀ ਜਾਗਰੂਕ ਕੀਤਾ।
 
ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਕਮਰਸੀਅਲ ਵਾਹਨਾਂ ਤੇ ਰਿਫਲੈਕਟਰ ਟੇਪ ਲਗਵਾਉਣ ਬਾਰੇ, ਆਪਣੇ ਵਾਹਨਾਂ ਨੂੰ ਸੜਕ ਤੇ ਖੜਾ ਕਰਨ ਦੀ ਬਜਾਏ ਸਹੀ ਪਾਰਕਿੰਗ ਕਰਨ ਬਾਰੇ, ਖੱਬੇ-ਸੱਜੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋ ਬਾਰੇ, ਲਾਲ ਬੱਤੀ ਦੀ ਉਲੰਘਣਾ ਨਾ ਕਰਨ ਬਾਰੇ, ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਕੋਈ ਵੀ ਵਾਹਨ ਨਾ ਚਲਾਉਣ ਬਾਰੇ, ਬੁਲਟ ਮੋਟਰਸਾਇਕਲ ਤੇ ਪਟਾਕੇ ਨਾ ਮਾਰਨ ਬਾਰੇ, ਪ੍ਰੈਸ਼ਰ ਹਾਰਨ ਦੀ ਵਰਤੋ ਨਾ ਕਰਨ ਬਾਰੇ ਅਤੇ ਵਾਹਨਾਂ ਦੇ ਸਾਰੇ ਕਾਗਜਾਤ ਪੂਰੇ ਰੱਖਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *