Breaking News

ਰੈਡ ਕਰਾਸ ਸੁਸਾਇਟੀ ਵੱਲੋਂ ਚਾਰ ਦਿਨਾਂ ਦੀ ਫਸਟ ਏਡ ਟ੍ਰੇਨਿੰਗ ਕਰਵਾਈ ਗਈ

ਐਸ.ਏ.ਐਸ ਨਗਰ

ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਦੀ ਰਹਿਨੁਮਾਈ ਹੇਠ ਜਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਸਕੂਲਾਂ,ਕਾਲਜ਼ਾਂ, ਕੰਡਕਟਰਾਂ,ਕਮਰਸ਼ੀਅਲ ਡਰਾਈਵਰਾਂ ਅਤੇ ਸਨੱਅਤੀ ਕਾਮਿਆਂ ਨੂੰ ਫਸਟ ਏਡ ਦੀ ਟ੍ਰੇਨਿੰਗ ਲਗਾਤਾਰ ਦਿੱਤੀ ਜਾ ਰਹੀ ਹੈ । ਇਸੇ ਲੜੀ ਤਹਿਤ ਪਿਛਲੇ ਚਾਰ ਦਿਨ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਫਸਟ ਏਡ ਦੀ ਟਰੇਨਿੰਗ ਦਿੱਤੀ ਗਈ ।
ਵਧੇਰੇ ਜਾਣਕਾਰੀ ਦਿੰਦੇ ਹੋਏ ਸਕੱਤਰ, ਜਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਕਮਲੇਸ ਕੁਮਾਰ ਕੋਸ਼ਲ ਨੇ ਦੱਸਿਆ ਕਿ ਇਸ ਟ੍ਰੇਨਿੰਗ ਬੈਚ ਵਿੱਚ 25 ਨੌਜਵਾਨਾਂ ਨੇ ਭਾਗ ਲਿਆ । ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਇਨ੍ਹਾਂ ਸਿਖਿਆਰਥੀਆਂ ਨੂੰ ਸੀ.ਪੀ.ਆਰ, ਬਣਾਉਟੀ ਸਾਹ, ਜੇ ਕੋਈ ਵਿਅਕਤੀ ਜ਼ਹਿਰ ਖਾ ਲਵੇ,  ਕਿਸੇ ਵਿਅਕਤੀ ਨੂੰ ਕੋਈ ਜਾਨਵਰ ਜਾਂ ਸੱਪ ਆਦਿ ਕੱਟ ਲਵੇ ,ਅਚਾਨਕ ਅੱਗ ਲਗ ਜਾਵੇ, ਗਲਾ ਚੋਕ ਹੋਣਾ, ਕੁਦਰਤੀ ਆਫਤਾਂ ਸਮੇਂ ਫਸਟ ਏਡ ਅਤੇ ਫਸਟ ਏਡ ਬੋਕਸ ਦੀ ਵਰਤੋਂ ਕਰਨ ਬਾਰੇ ਜਾਣਕਾਰੀ ਦਿੱਤੀ ਗਈ । ਉਨ੍ਹਾਂ ਇਹ ਵੀ ਦੱਸਿਆ ਕਿ ਟ੍ਰੇਨਿੰਗ ਦੌਰਾਨ ਸਿਖਿਆਰਥੀਆਂ ਨੂੰ ਰੈੱਡ ਕਰਾਸ ਵਲੋਂ ਪੰਜ ਪੰਜ ਬੂਟੇ ਲਗਾਉਣ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਵਾਤਾਵਰਨ ਨੂੰ ਸਾਫ ਰਖਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਰੈਡ ਕਰਾਸ ਸ਼ਾਖਾ, ਸਾਹਿਬਜਾਂਦਾ ਅਜੀਤ ਸਿੰਘ ਨਗਰ ਜਿਲਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਕਮਰਾ ਨੰ: 525 ਚੋਥੀ ਮੰਜਿਲ , ਮੋਹਾਲੀ ਵਿਖੇ ਟ੍ਰਰੇਨਿੰਗ ਕਰਵਾਈ ਜਾਦੀ ਹੈ।  ਵਧੇਰੇ ਜਾਣਕਾਰੀ ਲਈ ਰੈਡ ਕਰਾਸ ਦੇ ਦਫਤਰੀ ਫੋਨ ਨੰ: 0172-2219526 ਅਤੇ 9888786037 ਤੇ ਸੰਪਰਕ ਕੀਤਾ ਜਾ ਸਕਦਾ ਹੈ ।

Leave a Reply

Your email address will not be published. Required fields are marked *